ਨੰਦ ਸਿੰਘ ਨੇ ਘੰਟੇ ਦੇਖ ਕੇ ਨਹੀਂ, ਇੱਕ ਸੱਚੇ ਸੇਵਕ ਵਾਂਗ ਕੀਤਾ ਕੰਮ - ਐਸਈ, ਐਕਸੀਅਨ
ਜੇਈ ਨੰਦ ਸਿੰਘ ਕੋਹਲੂ ਵਾਲੇ ਬੈਲ ਦੀ ਜਿਉਂਦੀ ਜਾਗਦੀ ਉਦਾਹਰਨ - ਮਹਿਦੂਦਾਂ
ਲੁਧਿਆਣਾ 31 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਕਾਬਲ ਸਿੰਘ ਰਾਠੌਰ) ਸਾਲ 1996 'ਚ ਲਾਈਨਮੈਨ ਭਰਤੀ ਹੋਕੇ 30 ਸਾਲ ਤੋਂ ਜਿਆਦਾ ਸਮਾਂ ਬਿਜਲੀ ਨਿਗਮ 'ਚ ਸੇਵਾਵਾਂ ਦੇਣ ਵਾਲੇ ਜੇਈ ਨੰਦ ਸਿੰਘ 31 ਮਈ ਨੂੰ ਇੱਕ ਬੇਦਾਗ ਸਖਸ਼ੀਅਤ ਵਜੋਂ ਸੇਵਾਮੁਕਤ ਹੋਏ। ਉਨ੍ਹਾਂ ਦੀ ਸੇਵਾ ਮੁਕਤੀ 'ਤੇ 29 ਮਈ ਨੂੰ ਸੁੰਦਰ ਨਗਰ ਡਵੀਜ਼ਨ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਸੱਤ ਸਾਹਿਬ ਰੀਜੈਸੀਂ ਵਿਖੇ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐਸ ਈ ਜਗਮੋਹਨ ਸਿੰਘ ਜੰਡੂ, ਐਸ ਈ ਬਲਜਿੰਦਰ ਸਿੰਘ ਸਿੱਧੂ ਅਤੇ ਐਕਸੀਅਨ ਰਾਜੇਸ਼ ਕੁਮਾਰ ਉਚੇਚੇ ਤੌਰ 'ਤੇ ਪੁੱਜੇ। ਸਟੇਜ ਦਾ ਸੰਚਾਲਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕੀਤਾ। ਉਨ੍ਹਾਂ ਨੇ ਜੇਈ ਨੰਦ ਸਿੰਘ ਦੀ ਲਿਖੀ ਜੀਵਨੀ 'ਤੇ ਪ੍ਰਾਪਤੀਆਂ ਨੂੰ ਪੜ ਕੇ ਸੁਣਾਇਆ ਅਤੇ ਉਨ੍ਹਾਂ ਨੂੰ ਕੋਹਲੂ ਦੇ ਬੈਲ ਦੀ ਜਿਉਂਦੀ ਜਾਗਦੀ ਉਦਾਹਰਨ ਆਖਦਿਆਂ ਕਿਹਾ ਕਿ ਫਰਕ ਬੱਸ ਏਨਾ ਕੁ ਹੈ ਕਿ ਉਸਨੂੰ ਲਾਲਚ ਲਈ ਜੋੜਿਆ ਜਾਂਦਾ ਹੈ ਤੇ ਨੰਦ ਸਿੰਘ ਨੇ ਸੇਵਾ ਹਿੱਤ ਜੁੜ ਕੇ ਬਿਨਾ ਛੁੱਟੀ ਤੇ ਆਰਾਮ ਕੀਤੇ ਖਪਤਕਾਰਾਂ ਨੂੰ ਬੇਹਤਰ ਸੇਵਾਵਾਂ ਦਿੱਤੀਆਂ। ਸ੍ਰ ਨੰਦ ਸਿੰਘ ਦੀ ਸਰਵਿਸ ਦੀ ਗੱਲ ਕਰਦਿਆਂ ਐਸ ਈ ਜਗਮੋਹਨ ਸਿੰਘ ਜੰਡੂ, ਐਸ ਈ ਬਲਜਿੰਦਰ ਸਿੰਘ ਸਿੱਧੂ ਅਤੇ ਐਕਸੀਅਨ ਰਾਜੇਸ਼ ਕੁਮਾਰ ਨੇ ਕਿਹਾ ਕਿ ਏਨਾ ਘੰਟੇ ਦੇਖ ਕੇ ਨਹੀਂ ਬਲਕਿ ਕੰਮ ਦੇਖ ਕੇ ਸੱਚੇ ਸੇਵਕ ਵਾਂਗ ਕੰਮ ਕੀਤਾ। ਉਨ੍ਹਾਂ ਕਿਹਾ ਸ੍ ਨੰਦ ਸਿੰਘ ਨੇ ਅਪਣੀ ਨੌਕਰੀ ਮੇਹਨਤ ਤੇ ਇਮਾਨਦਾਰੀ ਨਾਲ ਕਰਦਿਆਂ ਅੱਜ ਬੇਦਾਗ ਸਖਸ਼ੀਅਤ ਵਜੋਂ ਸੇਵਾ ਮੁਕਤ ਹੋਏ ਹਨ ਜਿਨ੍ਹਾਂ ਦੇ ਨਕਸ਼ੇ ਕਦਮਾਂ ਤੇ ਸਾਰੇ ਮੁਲਾਜਮਾਂ ਨੂੰ ਚੱਲਣਾ ਚਾਹੀਦਾ ਹੈ। ਉਪਰੋਕਤ ਅਫਸਰਾਂ ਤੋਂ ਬਿਨਾਂ ਐਸ ਡੀ ਓ ਸ਼ੁਭਕਰਨਦੀਪ ਸਿੰਘ, ਐਸ ਡੀ ਓ ਖ਼ੁਸ਼ਵਿੰਦਰ ਸੂਦ, ਐਸ ਡੀ ਓ ਬ੍ਰਿਜੇਸ਼ ਕੁਮਾਰ, ਵਿਪਨ ਸੂਦ ਰਿਟਾ ਐਸਡੀਓ, ਜਗਤਾਰ ਸਿੰਘ ਤੇ ਗੁਰਪ੍ਰੀਤ ਸਿੰਘ ਐਡੀਸ਼ਨਲ ਐਸਡੀਓ, ਵੱਖ ਵੱਖ ਮੁਲਾਜਮ ਜੱਥੇਬੰਦੀਆਂ ਦੇ ਆਗੂਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸ੍ਰ ਨੰਦ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਬਲਜਿੰਦਰ ਕੌਰ ਨੂੰ ਸਨਮਾਨ ਚਿੰਨਾਂ, ਲੋਈਆਂ ਅਤੇ ਤੋਹਫਿਆਂ ਨਾਲ ਸਨਮਾਨਿਤ ਕੀਤਾ। ਸ੍ ਨੰਦ ਸਿੰਘ ਵੱਲੋਂ ਆਏ ਸਾਰੇ ਮਹਿਮਾਨਾਂ ਨੂੰ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ ਗਿਆ। ਸ੍ਰ ਨੰਦ ਸਿੰਘ ਦੀ ਵਿਦੇਸ਼ ਰਹਿੰਦੀ ਧੀ ਹਰਮੀਤ ਕੌਰ ਵੈਲਜੀਅਮ, ਪੁੱਤਰ ਹਰਪ੍ਰੀਤ ਸਿੰਘ ਕਨੇਡਾ ਤੇ ਨੂੰਹ ਲਖਵਿੰਦਰ ਕੌਰ ਕਨੇਡਾ ਨੇ ਵੁਆਇਸ ਮੈਜੇਸ ਰਾਹੀਂ ਅਪਣੀ ਭਾਵਨਾਵਾਂ ਸਾਂਝੀਆਂ ਕੀਤੀਆਂ ਜਦਕਿ ਏਥੇ ਹੀ ਰਹਿੰਦੀ ਧੀ ਕਿਰਨਦੀਪ ਕੌਰ ਨੇ ਸਟੇਜ ਤੋਂ ਭਾਵੁਕ ਬੋਲਾਂ ਨਾਲ ਸੱਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਮੌਕੇ ਰਘਵੀਰ ਸਿੰਘ ਰਿਟਾ ਜੇਈ 1, ਸਰਪੰਚ ਅਵਨੀਤ ਕੌਰ ਅਲਕਾ, ਮਨਪ੍ਰੀਤ ਸਿੰਘ, ਰਾਮ ਦਾਸ, ਕੁਲਵੀਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਆਰ ਏ, ਪਰਦੀਪ ਸਿੰਘ, ਦਵਿੰਦਰ ਸ਼ਰਮਾ, ਰਾਜੀਵ ਕੁਮਾਰ, ਸੁਰਿੰਦਰ ਕੁਮਾਰ, ਸਲਿੰਦਰ ਸਿੰਘ, ਅਰੁਣ ਕੁਮਾਰ, ਸੰਦੀਪ ਕੁਮਾਰ, ਸੱਤਪਾਲ ਸਿੰਘ ਸਾਰੇ ਜੇਈ, ਬਹਾਦਰ ਸਿੰਘ ਲੁਹਾਰਾ ਡਵੀਜ਼ਨ ਪ੍ਰਧਾਨ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ, ਕਰਤਾਰ ਸਿੰਘ, ਦੀਪਕ ਕੁਮਾਰ, ਪਰਮਜੋਤ ਸਿੰਘ, ਅਜਮੇਰ ਸਿੰਘ, ਬੱਗਾ ਸਿੰਘ, ਦਲੀਪ ਕੁਮਾਰ, ਸ਼ਰਨਜੀਤ, ਅਨਿਲ, ਪੰਕਜ, ਬਲਸੇਰ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ, ਗੋਪਾਲ ਮਾਥੁਰ, ਹਰਸ਼, ਰਜਿੰਦਰ ਖੰਨਾ, ਹਰਸ਼ਦੀਪ ਸਿੰਘ ਮਹਿਦੂਦਾਂ, ਰਣਵੀਰ ਸਿੰਘ ਲੁਹਾਰਾ, ਸਤਪਾਲ ਸਿੰਘ, ਗੁਰਪ੍ਰੀਤ ਸਿੰਘ, ਧੰਨਾ ਸਿੰਘ, ਟੀਨਾ, ਅਮਨਦੀਪ ਕੌਰ, ਨਰਿੰਦਰ ਸਿੰਘ, ਵਰਿੰਦਰ ਸਿੰਘ, ਕੇਸ਼ਵ ਦਿਆਲ, ਪਰਮਜੀਤ ਸਿੰਘ ਕਾਲਾ, ਵਿਕਾਸ, ਸੋਨੂੰ, ਗਰੀਬ ਦਾਸ, ਰਾਜ ਕੁਮਾਰ, ਪਵਿੱਤਰ ਸਿੰਘ, ਮਨਦੀਪ ਸਿੰਘ, ਤੋਂ ਇਲਾਵਾ ਪਰਿਵਾਰਕ ਮੈਂਬਰਾਂ 'ਚ ਗੁਰਮੁਖ ਸਿੰਘ, ਜੀਤ ਸਿੰਘ ਨੰਬਰਦਾਰ, ਲੱਖਾ ਸਿੰਘ ਪ੍ਰਧਾਨ, ਅਜਮੇਰ ਸਿੰਘ, ਅਮਰਜੀਤ ਸਿੰਘ ਇੰਸਪੈਕਟਰ, ਲਾਭ ਸਿੰਘ, ਚਰਨ ਸਿੰਘ, ਜੰਗ ਸਿੰਘ, ਤਾਰਾ ਸਿੰਘ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਜੀਵਨ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਸੁਖਦੇਵ ਸਿੰਘ ਜੀਵਨਪੁਰਾ, ਜਵਾਈ ਅਤਿੰਦਰ ਸਿੰਘ, ਧੀ ਕਿਰਨਦੀਪ ਕੌਰ ਅਤੇ ਹੋਰ ਹਾਜਰ ਸਨ।
ਸਾਰੀਆਂ ਫੋਟੋਆਂ ਦੇਖਣ ਲਈ ਇਸ ਲਿੰਕ ਨੂੰ ਖੋਲੋ, ਜਾਂ ਕਾਪੀ ਕਰਕੇ ਗੂਗਲ ਤੇ ਜਾਓ
https://drive.google.com/drive/folders/1h2Jt8A_LrPw_aBBdbqsMke4F1FhERp_C?usp=sharing















No comments
Post a Comment